Punjabi Sad
Punjabi Sad Shayari
Punjabi Sad Shayari
ਫੁੱਲ ਨੂੰ ਸੂਲ ਚੁਭੋ ਸਕਦਾ ਏ
ਹੱਸਣ ਵਾਲਾ ਰੋ ਸਕਦਾ ਏ
ਉਹਨੂੰ ਹਾਰ ਦਾ ਡਰ ਹੀ ਕੀ ਏ
ਜਿਹੜਾ ਹਾਰ ਪਰੋ ਸਕਦਾ ਏ
ਜੋ ਤੂੰ ਮੇਰੇ ਨਾਲ ਏ ਕੀਤਾ
ਤੇਰੇ ਨਾਲ ਵੀ ਹੋ ਸਕਦਾ ਏ
ਨੇੜੇ ਬੈਠਣ ਦਾ ਹੱਕ ਏ ਉਹਨੂੰ
ਜਿਹੜਾ ਨਾਲ ਖਲੋ ਸਕਦਾ ਏ
ਉਹ ਮਿੱਟੀ ‘ਤੇ ਮਿੱਟੀ ਪਾ ਕੇ
ਮਿੱਟੀ ਫਿਰ ਵੀ ਗੋ ਸਕਦਾ ਏ
ਯਾਰ ਕਲੀਮ ਦੇ ਐਬ ਉਛਾਲਣ
ਹੋ ਸਕਦਾ ਏ, ਹੋ ਸਕਦਾ ਏ
Phull nu sool chubho sakda ae
Hassan wala ro sakda ae
Ohnu haar da darr hi ki ae
Jehda haar paro sakda ae
Jo tu mere naal ae keeta
Tere naal vi ho sakda ae
Nehre baithan da haqq ae ohnu
Jehda naal khlo sakda ae
Oh mitti te mitti paa ke
Mitti phir vi goh sakda ae
Yaar Kaleem de aib uchhalan
Ho sakda ae, ho sakda ae