Punjabi Sad
Punjabi Sad Shayari
Punjabi Sad Shayari
ਬੱਦਲਾਂ ਵਾਂਗ ਨੇ ਗੱਜਦੇ ਬੰਦੇ।
ਵੱਸਣ ਕਿਸ ਤਰਾ ਅੱਜ ਦੇ ਬੰਦੇ।
ਤੂੰ ਜੇ ਪੱਲੂ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ।
ਰੱਬਾ ਤੈਨੂੰ ਥੋੜੀ ਏ ਕਿਹੜੀ
ਤੈਥੋਂ ਵੀ ਨਹੀਂ ਰੱਜਦੇ ਬੰਦੇ।
ਕਸਮੇ ਮੰਜ਼ਿਲ ਮਿਲ ਜਾਣੀ ਸੀ
ਇੱਕ ਪਾਸੇ ਜੇ ਭੱਜਦੇ ਬੰਦੇ।
ਦੋਹਾਂ ਸਦੀਆਂ ਤੀਕਰ ਜੀਣਾ
ਚੱਜਦੇ ਸ਼ਇਰ ਤੇ ਚੱਜ ਦੇ ਬੰਦੇ।
Baddlaan waang ne gajjde bande
Vassan kis tara ajj de bande
Tuun je pallu keeta hunda
Kandhan vich naa vajjde bande
Rabba tainu thodi ae kehdi
Taithon vi nahin rajjde bande
Kasme manzil mil jaani si
Ikk paase je bhajjde bande
Dohaan sadiyaan teekar jeena
Chajjde shair te chajj de bande