Sad Shayari Pic Punjabi
Sad Shayari Pic Punjabi
ਨੈਣ ਘੜੇ ਖੁਦ ਭਰਨਾ ਵਾਂ ਤੇ ਪੀਣਾ ਵਾਂ
ਅੱਖ ਨੂੰ ਬੱਦਲ ਕਰਨਾ ਵਾਂ ਤੇ ਪੀਣਾ ਵਾਂ
ਕਹਿੰਦੇ ਓ ਕਿ ਪੀਣਾ ਮਾਰ ਮੁਕਾਵੇਗਾ
ਖੈਰ ਵੱਸੋ, ਮਰਨਾ ਵਾਂ ਤੇ ਪੀਣਾ ਵਾਂ
ਡੁੱਬ ਜਾਵਾਂ ਤੇ ਪਾਣੀ ਮੈਨੂੰ ਪੀ ਜਾਵੇ
ਅੱਥਰੂ ਬਣ ਕੇ ਤਰਨਾ ਵਾਂ ਤੇ ਪੀਣਾ ਵਾਂ
ਮੈਨੂੰ ਡਰ ਏ ਡਰ ਨਾ ਅੱਗਾਂ ਲਾ ਦੇਵੇ
ਇਹ ਨਾ ਸਮਝੋ ਡਰਨਾ ਵਾਂ ਤੇ ਪੀਣਾ ਵਾਂ
ਤੈਨੂੰ ਭੁੱਲਣ ਲਈ ਵੀ ਪੀਣੀ ਪੈਂਦੀ ਸੀ
ਭੁੱਲ ਨੂੰ ਚੇਤੇ ਕਰਨਾ ਵਾਂ ਤੇ ਪੀਣਾ ਵਾਂ
ਪੀਵਣ ਦੀ ਤੌਫ਼ੀਕ ਏ ਦਰਦਾਂ ਵਾਲੇ ਨੂੰ
ਭਾ ਜੀ ਅੱਖਾਂ ਭਰਨਾ ਵਾਂ ਤੇ ਪੀਣਾ ਵਾਂ
Nain ghade khud bharna waan te peena waan
Akh nu badal karna waan te peena waan
Kehnde o ke peena maar mukavega
Khair vaso, marna waan te peena waan
Dubb jaavaan te paani mainu pee jaave
Athroo ban ke tarna waan te peena waan
Mainu darr ae darr na aggan laa deve
Ih naa samjho darrna waan te peena waan
Tainu bhullan layi vi peeni paindi si
Bhull nu chete karna waan te peena waan
Peevan di taufeeq ae dardaan waale nu
Bha ji akhaan bharna waan te peena waan