Punjabi Sad

Punjabi Shayari Pic

Punjabi Shayari Pic

Punjabi Shayari Pic

 

ਮਿਲਣੇ-ਗਿਲਣੇ ਓਦੋਂ ਬਾਅਦ ਵਿਛੋੜੇ ਵੀ
ਅਰਸ਼ਾਂ ਤੇ ਜੋ ਬਣ ਜਾਂਦੇ ਨੇ ਜੋੜੇ ਵੀ
ਭੋਰਾ ਵੀ ਅਹਿਸਾਨ ਲਿਆ ਮੈਂ ਜੀਵਨ ਦਾ
ਜਿੰਨ੍ਹਾਂ ਸਾਹ ਉਸ ਦਿੱਤੇ, ਉਹਨੇ ਮੋੜੇ ਵੀ
ਪਹਿਲਾਂ ਜੁੱਸਾ ਫੱਟੋ-ਫੱਟ ਚਾ ਕਰਦੇ ਨੇ
ਮੁੜਕੇ ਪੈਰਾਂ ਆ ਪੈਂਦੇ ਨੇ ਰੋੜੇ ਵੀ
ਮੈਨੂੰ ਐਵੇਂ ਆਸ ਦੀ ਸੂਲੀ ਟੰਗਿਆ ਸੂ
ਵਾਅਦਾ ਕੱਚਾ ਧਾਗਾ ਏ, ਤੇ ਤੋੜੇ ਵੀ
ਯਾਰ ‘ਕਲੀਮਾ’ ਪਿਆਰ ਨਸ਼ਾ ਜੇ ਕੀਤਾ ਏ
ਤਕੜਾ ਹੋ ਕੇ ਸਹਿ ਦੂਰੀ ਦੇ ਕੋੜੇ ਵੀ

Milne-gilne odon baad vichhore vi
Arshaan te jo ban jaande ne jodhe vi
Bhora vi ahsaan lia main jeevan da
Jinna saah us ditte, ohne modhe vi
Pehlaa jussa fatto-fatt chaa karde ne
Murhke pairaan aa painde ne rohre vi
Mainu aiven aas di sooli tangia soo
Vaada kaccha dhaaga ae, te tohre vi
Yaar ‘Kaleema’ pyaar nasha je keeta ae
Takrha ho ke seh doori de kodhe vi

Anonymous

Anonymous is a spiritual poet whose soulful verses explore inner truth, divine love, and silence. He recites his poems himself, turning each performance into a deeply moving, meditative experience.

Leave a Reply

Your email address will not be published. Required fields are marked *

Back to top button