Punjabi Sad
Tajammul kaleem Punjabi Shayari
Tajammul kaleem Punjabi Shayari
ਅੱਖਾਂ ਵਿਚ ਮਗਰੂਰੀ ਪਾ ਕੇ ਵਿਹੰਦਾ ਏ
ਵਿਹੰਦਾ ਏ ਪਰ ਘੂਰੀ ਪਾ ਕੇ ਵਿਹੰਦਾ ਏ
ਮੇਰੇ ਵਰਗੇ ਖੀਸੇ ਪਾਈ ਫਿਰਦੇ ਨਾ
ਜੀਵਨ ਜਿਨ੍ਹਾਂ ਨੂੰ ਪੂਰੀ ਪਾ ਕੇ ਵਿਹੰਦਾ ਏ
ਜਿਨ੍ਹਾਂ ਨੂੰ ਰੱਬ ਨੇ ਨੇੜੇ ਤੱਕਣਾ ਹੁੰਦਾ ਏ
ਕਿਸਮਤ ਵਿਚ ਮਜ਼ਦੂਰੀ ਪਾ ਕੇ ਵਿਹੰਦਾ ਏ
ਜਿਸਦੇ ਤੋਤੇ ਭੁੱਖ ਤੋਂ ਪਿੰਜਰਾ ਤੋੜ ਗਏ
ਅੱਜ ਕਾਵਾਂ ਨੂੰ ਚੂਰੀ ਪਾ ਕੇ ਵਿਹੰਦਾ ਏ
ਇਹ ਨਾ ਕਹਿੰਦਾ ਮੇਰੇ ਵੱਲ ਉਹ ਵਿਹੰਦਾ ਨਾ
ਪਰ ਅੱਖਾਂ ਵਿਚ ਦੂਰੀ ਪਾ ਕੇ ਵਿਹੰਦਾ ਏ
Akhhan vich magroori paa ke vihnda ae
Vihnda ae par ghoori paa ke vihnda ae
Mere wargay kheesay paayi firde naa
Jeevan jinnaan nu poori paa ke vihnda ae
Jinnaan nu Rabb ne nede takna hunda ae
Kismat vich mazdoori paa ke vihnda ae
Jisde tote bhukh ton pinjra torr gaye
Ajj kaavan nu choori paa ke vihnda ae
Eh na kehnda mere vall oh vihnda naa
Par akhhan vich doori paa ke vihnda ae