Punjabi Sad
Tajammul kaleem Punjabi Shayari
Tajammul kaleem Punjabi Shayari
ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ
ਕੁਝ ਵੀ ਕਰ ਲੈ ਅੱਖ ਦੀ ਲਾਲੀ ਜਾਂਦੀ ਨਹੀਂ
ਅੱਜ ਕੱਲ ਵੀ ਇੱਕ ਯਾਦ ਸੰਭਾਲੀ ਫਿਰਨਾ ਵਾਂ
ਅੱਜ ਕੱਲ ਤੇ ਔਲਾਦ ਸੰਭਾਲੀ ਜਾਂਦੀ ਨਹੀਂ
ਅੱਥਰੂ ਨਹੀਂ ਪਟਰੋਲ ਜਿਹਾ ਏ ਪਲਕਾਂ ਤੇ
ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਹੀਂ
ਜੀਭ ਵਰਗੀ ਕੋਈ ਰੈਫ਼ਲ ਨਹੀਂ ਹੋਵੇਗੀ
ਇਹਦੀ ਇੱਕ ਵੀ ਗੋਲੀ ਖ਼ਾਲੀ ਜਾਂਦੀ ਨਹੀਂ
ਨਜ਼ਰ ਘੇਰ ਲਿਆ ਤੇ ਡਿੱਗਣਾ ਪੈਣਾ ਏ
ਆਈ ਮੌਤ ‘ਕਲੀਮਾ’ ਟਾਲੀ ਜਾਂਦੀ ਨਹੀਂ
Mitti vich vi himmat dhaali jandi nahin
Kujh vi kar le akh di laali jandi nahin
Ajj kall vi ikk yaad sambhaali firna waan
Ajj kall te aulaad sambhaali jandi nahin
Athroo nahin patrol jiha ae palkaan te
Darde mainthon teeli baali jandi nahin
Jeebh wargi koi rifle nahi hovegi
Ihdi ikk vi goli khaali jandi nahin
Nazar gher liya te diggna paina ae
Aayi maut ‘Kaleema’ taali jandi nahin