Punjabi Sad
Tajammul kaleem Punjabi Shayari
Tajammul kaleem Punjabi Shayari
ਜੀਵਨ ਰੁੱਖ ਨੂੰ ਹੱਥੋਂ ਟੱਕੇ ਨਾ ਮਾਰੋ
ਸਾਹ ਦੇ ਦਾਣੇ ਚੱਬੋ, ਫੱਕੇ ਨਾ ਮਾਰੋ
ਬਾਲ ਖਿਡੌਣੇ ਵਾਂਗ ਵਹਿੰਦਾ ਏ, ਤੇ ਕੀ ਹੋਇਆ
ਆਪੇ ਟੁਰ ਜਾਵੇਗਾ, ਧੱਕੇ ਨਾ ਮਾਰੋ
ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ
ਰੈਫ਼ਲ ਅੱਗੇ ਵੀਰ ਜੇ ਸੱਕੇ ਨਾ ਮਾਰੋ
ਜਿੱਤ ਲੈਣਾ ਤੇ ਖੋਹਣਾ ਇਕ ਬਰਾਬਰ ਨਹੀਂ
ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ
ਸਾਰੇ ਯਾਰ ‘ਕਲੀਮ’ ਜੀ ਲੋਭੀ ਨਹੀਂ ਹੁੰਦੇ
ਦਿਲ ਨੂੰ ਜੰਦਰੇ ਪੱਕੇ ਪੱਕੇ ਨਾ ਮਾਰੋ
Jeevan rukh nu hathon takke na maaro
Saah de daane chabbo, fakkke na maaro
Baal khidonne waang vahinda ae, te ki hoya
Aape tur jaavega, dhakke na maaro
Hirsaan agge maut duhaaiyan dendi rahi
Rifle agge veer je sakke na maaro
Jitt laina te khohna ikk barabar nahin
Dukkiyan naal te saade yakke na maaro
Saare yaar ‘Kaleem’ ji lobhi nahin hunde
Dil nu jandre pakke pakke na maaro