Punjabi Shayari Pic
Punjabi Shayari Pic
ਅੱਖ ਖੋਲੀ ਤੇ ਦੁੱਖਾਂ ਦੇ ਜਾਲ ਵੇਖੇ।
ਹੱਸਦੇ ਹੰਢਦੇ ਜਿੰਦੜੀ ਨਾਲ ਵੇਖੇ।
ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹਾ,
ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ।
ਮੈਂ ਨੱਚਿਆ ਜਗ ਦੇ ਸੁੱਖ ਪਾਅਰ,
ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ।
ਇੱਕ ਇੱਕ ਦਿਨ ਸੀ ਹਿਜਰ ਦਾ ਸਾਲ ਵਰਗਾ,
ਅਸੀਂ ਦਿਨ ਨੂੰ ਸਾਲਾਂ ਦੇ ਸਾਲ ਵੇਖੇ।
ਖੜੇ ਰੇਸ਼ਮੀ ‘ਬੈਨਰਾਂ’ ਹੇਠ ਮੁੜਕੇ,
ਗੱਲਾਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ।
ਓਥੇ ਖ਼ੂਨ ਦਾ ਵੇਖਿਆ ਰੰਗ ਚਿੱਟਾ,
ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ।
ਇਹਨੂੰ ਝੱਲੇ ‘ਕਲੀਮ’ ਨੂੰ ਰੋਕ ਕੇ ਤੇ,
ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।
Akh kholi te dukhhan de jaal vekhe
Hansde handhde jindri naal vekhe
Tuun keedhe de rizk di soch riha,
Asi bhukkhan ton vikde baal vekhe
Main nachchia jag de sukh paar,
Sadd Bulle nu meri dhamaal vekhe
Ik ik din si hijr da saal warga,
Asi din nu saalan de saal vekhe
Khadhe reshmi ‘banneran’ heth mudhke,
Gallaan nange si jinne vi baal vekhe
Othe khoon da vekhia rang chitta,
Jithe phull kapaahan de laal vekhe
Ihnu jhalle ‘Kaleem’ nu rok ke te,
Ihnu aakh ki vele di chaal vekhe