Punjabi Shayari Pic
Punjabi Shayari Pic
ਹੱਥ ਯਾਦਾਂ ਦੇ ਸ਼ਿਹਰ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ
ਸਾਡੇ ਨਾਲ ਦੇ ਵਿਕ ਗਏ ਮਹਿਲ ਲੈ ਕੇ
ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ
ਜਿੰਨੇ ਦੁੱਖ ਸੀ ਦਿਲ ਦੀ ਜੇਲ ਅੰਦਰ
ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ
ਕਿਤੇ ਇੱਟਾਂ ਦਾ ਮੋਹ ਤੇ ਇਸ਼ਕ ਝੱਲਾ
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ
ਐਸ ਨਸ਼ੇ ਦੀ ਧੁੱਪ ਨੂੰ ਕਿਹਰ ਆਖੋ,
ਜਿਨ੍ਹਾਂ ਫੁੱਲਾਂ ਦੇ ਰੰਗ ਵਗਾੜ ਦਿੱਤੇ
ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ,
ਰੱਬਾ! ਜਿਵੇਂ ਇਹ ਜੇਠ ਤੇ ਹਾੜ ਦਿੱਤੇ
Hath yaadaan de shehar ujaad ditte
Khat yaar de chumme te paar ditte
Saade naal de vik gaye mehal lai ke
Asi kulli de kakh vi saar ditte
Jinne dukh si dil di jail andar
Taala sabar da laaya te taar ditte
Kitte eetaan da moh te ishq jhalla
Kitte ishq ne katt pahaad ditte
Aes nashe di dhup noo kehar aakho,
Jinhaan phullan de rang vagaar ditte
Jutti baalan di lain layi maal vi deh,
Rabba! jiwen eh Jeth te Haar ditte