Punjabi Sad
Punjabi Shayari Pic
Punjabi Shayari Pic
ਮਹਿਲੀ ਹੋ ਗਈ ਜ਼ਹਰ ਦੇ ਰੋਣੇ ਰੋਣਾ ਵਾਂ
ਪਿੰਡ ‘ਚ ਬੈਠਾ ਸ਼ਹਰ ਦੇ ਰੋਣੇ ਰੋਣਾ ਵਾਂ
ਇੱਕ ਵੀ ਅੱਥਰੂ ਸੁੱਕਾ ਨਾ ਵਰਤਾਂਦਾ ਮੈਂ
ਸੁੱਕੀ ਨਿਹਰ ਤੇ ਨਿਹਰ ਦੇ ਰੋਣੇ ਰੋਣਾ ਵਾਂ
ਰਾਤਾਂ ਤੇ ਰੋਵਾਂ ਤਾਂ ਹੜ੍ਹ ਨਾ ਆ ਜਾਵੇ
ਹਾਲੇ ਸਿਰਫ਼ ਦੁਪਹਿਰ ਦੇ ਰੋਣੇ ਰੋਣਾ ਵਾਂ
ਦਿਲ ਦਾ ਸ਼ੀਸ਼ਾ ਸੁੱਟਿਆ ਵੀ, ਤੇ ਪੱਥਰ ‘ਤੇ
ਇਸ਼ਕਾ! ਤੇਰੀ ਲਹਿਰ ਦੇ ਰੋਣੇ ਰੋਣਾ ਵਾਂ
ਰਾਤ ਤੇ ਹਿਜਰਾ! ਸੂਲੀ ਵਰਗੀ ਹੁੰਦੀ ਏ
ਜਿਸ ਦਿਨ ਤੇਰੇ ਕਹਿਰ ਦੇ ਰੋਣੇ ਰੋਣਾ ਵਾਂ
Mahingi ho gayi zehar de rone rona waan
Pind ch baitha shehar de rone rona waan
Ikk vi athroo sukka naa vartanda main
Sukki nehar te nehar de rone rona waan
Raataan te rovaan taan harrh naa aa jaave
Haale sirf dupahair de rone rona waan
Dil da sheesha suttia vi, te patthar ‘te
Ishqa! teri lehr de rone rona waan
Raat te hijra! sooli wargi hundi ae
Jis din tere kehar de rone rona waan