Punjabi Sad

Punjabi Shayari on Life

Punjabi Shayari on Life

Punjabi Shayari on Life

 

ਜੀਵਨ ਦੀ ਇਕ ਗੋਟ ਦੇ ਪਿੱਛੇ
ਸੌ ਚੀਲਾਂ ਨੇ ਬੋਟ ਦੇ ਪਿੱਛੇ
ਐਬਾਂ ਵਾਂਗ ਲੁਕਾਈ ਫਿਰਨਾ
ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ
ਤੱਕ ਲੈ ਦੋਜ਼ਖ਼ ਭੋਗ ਰਿਹਾ ਏ
ਸੋਨਾ ਰੱਤੀ ਖੋਟ ਦੇ ਪਿੱਛੇ
ਖੁਸ਼ੀਆਂ ਮੈਥੋਂ ਆਸੇ-ਪਾਸੇ
ਨੱਟ ਦੇ ਅੱਗੇ ਨੱਟ ਦੇ ਪਿੱਛੇ
ਤੇਰੀ ਅੱਖ ਨੇ ਚੁਟਿਆ ਮੈਨੂੰ
ਮੇਰਾ ਹੱਥ ਸੀ ਚੋਟ ਦੇ ਪਿੱਛੇ
ਵੱਡਾ ਇੱਕ ਦਿਮਾਗ਼ ਏ ਕੋਈ
ਨਿੱਕੇ ਜਿਹੇ ਅਖਰੋਟ ਦੇ ਪਿੱਛੇ

Jeevan di ikk goat de picchhe
Sau cheelan ne boat de picchhe
Aibaan waang lukai firna
Bhukkhe dhidd nu coat de picchhe
Takk lai dozakh bhog riha ae
Sona ratti khot de picchhe
Khushiyan maithon aase-paase
Natt de agge natt de picchhe
Teri akh ne chuttia mainu
Mera hath si chott de picchhe
Vadda ikk dimaag ae koyi
Nikkey jehe akhrot de picchhe

Anonymous

Anonymous is a spiritual poet whose soulful verses explore inner truth, divine love, and silence. He recites his poems himself, turning each performance into a deeply moving, meditative experience.

Leave a Reply

Your email address will not be published. Required fields are marked *

Back to top button