Punjabi Sad
Punjabi Sad Shayari
Punjabi Sad Shayari
ਕੁਝ ਅੰਝਾਣੇ ਕੁਝ ਸਿਆਣੇ ਹਰਫ਼ ਨੇ
ਕੁਝ ਨਵੇਂ ਤੇ ਕੁਝ ਪੁਰਾਣੇ ਹਰਫ਼ ਨੇ
ਅੱਜ ਹੋ ਸਕਦਾ ਏ ਕੋਈ ਨਾ ਬਚੇ
ਦੋ ਫਰੀਕਾਂ ਨੇ ਚਲਾਣੇ ਹਰਫ਼ ਨੇ
ਓਹ ਸੀ ਜਿਹੜੀ ਤੇਜ਼ ਜਿਹੀ ਓਹ ਸੋਚ ਸੀ
ਇਹ ਨੇ ਜਿਹੜੇ ਮੂੰਹ ਧਿਆਨੇ ਹਰਫ਼ ਨੇ
ਤੂੰ ਕਿਹੜਾ ਇਹ ਕਹਿਣਾ ਏ ਤੂੰ ਵਿਕਿਆ ਨਾ
ਤੇਰੀਆਂ ਲਿਖਤਾਂ ’ਚ ਕਾਣੇ ਹਰਫ਼ ਨੇ
ਸ਼ੇਅਰ ਕੀ, ਮਿਸਰਾ ਵੀ ਜੇਕਰ ਡੋਲਿਆ
ਸੋਹਣਿਆ! ਹਰਫ਼ਾਂ ਤੇ ਆਣੇ ਹਰਫ਼ ਨੇ
Kujh anjhaane kujh siaane harf ne
Kujh nave te kujh puraane harf ne
Ajj ho sakda ae koi na bache
Do fareekan ne chalaane harf ne
Oh si jehdi tez jehi oh soch si
Ihne jehde moonh dhyane harf ne
Tuun kehda eh kehna ae tu vikeya naa
Teriyaan likhtaan ‘ch kaane harf ne
She’r ki, misra vi jekar dolia
Sohniya! harfaan te aane harf ne