Punjabi Sad
New Punjabi Shayari
New Punjabi Shayari
ਹਾਰ ਤਾਂ ਬੱਸ ਕਮਜ਼ੋਰੀ ਦੀ ਏ,
ਦੁਨੀਆ ਜ਼ੋਰਾ ਜ਼ੋਰੀ ਦੀ ਏ
ਦਿਲ ਨੂੰ ਜੰਦਰੇ ਵਿੱਚ ਹੀ ਰੱਖੋ,
ਉਹਨੂੰ ਆਦਤ ਚੋਰੀ ਦੀ ਏ
ਵੇਖੋ ਅੱਖ ਨਾ ਗੂੰਗੀ ਕਰਨਾ,
ਗੱਲ ਟੁੱਟੇ ਤਾਂ ਟੋਰੀ ਦੀ ਏ
ਤੇਰੇ ਮੁਸ਼ਕੀ ਰੰਗ ਦੀ ਕਸਮੇ,
ਕਿਸ ਕਾਫਰ ਨੂੰ ਗੋਰੀ ਦੀ ਏ
ਜਿਹੜੀ ਵਾਜ ਨੂੰ ਕੰਨ ਨੇ ਤਰਸੇ,
ਬਾਗ਼ ਦੀ ਨਹੀਂ ਉਹ ਲੋਰੀ ਦੀ ਏ
ਮੁਲਕ ਜਹਾਜ਼ ਏ ਡੱਕੋ ਡੋਲੇ,
ਤੈਨੂੰ ਆਪਣੀ ਬੋਰੀ ਦੀ ਏ
Haar taan bas kamzori di ae
Duniya zora zori di ae
Dil nu jandre vich hi rakhho
Ohnu aadat chori di ae
Vekho akh naa goongi karna
Gall tutte taan tori di ae
Tere mushki rang di kasme
Kis kaafar nu gori di ae
Jehdi vaaj nu kann ne tarse
Bagh di nahin oh lori di ae
Mulk jahaaz ae dakko doley
Tainu apni bori di ae