Punjabi Sad
New Punjabi Sad Shayari
New Punjabi Sad Shayari
ਗੱਲ ਦੇ ਮੂੰਹ ਤੋਂ ਗੱਲ ਲਾਹ ਦਿੱਤੀ
ਮੈਂ ਹਰਫ਼ਾਂ ਦੀ ਖੱਲ ਲਾਹ ਦਿੱਤੀ
ਆਪਣਾ ਆਪ ਤੇ ਕੋਹ ਹੀ ਦਿੱਤਾ
ਵੇਲੇ ਦੀ ਵੀ ਵੱਲ ਲਾਹ ਦਿੱਤੀ
ਦੁੱਖ ਦੀ ਜਿਨਸ ਨਾ ਵੰਡੀ ਵੀਰਾਂ
ਸਾਰੀ ਮੇਰੇ ਵੱਲ ਲਾਹ ਦਿੱਤੀ
ਮੋਢੇ ਸੌੜੇ ਪੈ ਜਾਣੇ ਜੇ
ਜੇ ਹਾਲੀ ਨੇ ਹੱਲ ਲਾਹ ਦਿੱਤੀ
Gall de moonh ton gall laah ditti
Main harfaan di khall laah ditti
Aapna aap te koh hi ditta
Vele di vi vall laah ditti
Dukh di jins na vandi veeran
Saari mere vall laah ditti
Modhe saurhe pai jaane je
Je haali ne hall laah ditti